ਨਾਟ-ਯ੍ਵਾਸਤਰ ਅਤੇ ਉਸ ਵਿੱਚ ਵਰਣਿਤ ਨਾਟ ਭੇਦ

Author Name : ਰਵੀ ਨਾਗਪਾਲ
Volume : II, Issue :II,October - 2016
Published on : 2016-10-15 , By : IRJI Publication

Abstract :

ਨਾਟਯ ਸ਼ਬਦ ਸਮਾਨ ਰੂਪ ਨਰਿਤਯ ਅਤੇ ਅਭਿਅਯ ਦੋਹਾਂ ਅਰਥਾਂ ਵਿੱਚ ਪ੍ਰਯੋਗ ਹੋਇਆ ਹੈ। ਭਾਸ਼ਾ ਸ਼ਾਸ਼ਤਰ ਦੀ ਦਰਿਸ਼ਟੀ ਤੋਂ ਨਾਟਯ ਸ਼ਬਦ ਦੀ ਵਿਉਂਤਪਤੀ ਨਟ ਸ਼ਬਦ ਤੋਂ ਹੋਈ ਹੈ। ਨਾਟਯ ਦਾ ਵਿਸ਼ਾ ਦੇਵ, ਦਾਨਵ ਅਤੇ ਮਾਨਵ ਸਭ ਨਾਲ ਸਬੰਧ ਰੱਖਦਾ ਹੈ ਅਤੇ ਇਹ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਹਰ ਸ਼ਿਲਪ, ਵਿਦਿਆ ਅਤੇ ਕਲਾ ਦਾ ਯੋਗ ਹੁੰਦਾ ਹੈ। ਭਰਤਮੁਨੀ ਨੇ ਨਾਟਯ ਸ਼ਾਸ਼ਤਰ ਵਿੱਚ ਨਾਟਕ ਨੂੰ ਮੁੱਖ ਰੱਖ ਕੇ ਸਿਧਾਂਤਾਂ ਦਾ ਵਿਰੇਚਣ ਕੀਤਾ। ਭਰਤਮੁਨੀ ਨੇ ਨਾਟਯ ਸ਼ਾਸ਼ਤਰ ਦੇ ੨੦ਵੇਂ ਅਧਿਆਇ ਨੂੰ ਦਸ ਰੂਪ ਵਿਧਾਨ ਕਿਹਾ ਹੈ। ਭਰਤਮੁਨੀ ਦੇ ਗ੍ਰੰਥ, ਨਾਟਯ ਸ਼ਾਸ਼ਤਰ ਅਨੁਸਾਰ ਦੇਵਤਿਆਂ ਨੇ ਬ੍ਰਹਮਾ ਦੇ ਪਾਸ ਮਨੋਰੰਜਨ ਤੇ ਕ੍ਰੀੜਾ ਅਜਿਹਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ। ਜਿੱਥੇ ਸਾਰੀਆਂ ਜਾਤੀਆਂ ਅਤੇ ਸੰਪਰਦਾਵਾਂ ਇਕੱਠੇ ਬੈਠ ਕੇ ਮਨ-ਪ੍ਰਚਾਵਾ ਕਰ ਸਕਣ ਤਾਂ ਬ੍ਰਹਮਾ ਜੀ ਨੇ ਰਿਗਵੇਦ ਤੋਂ ਕਥਾ-ਕਹਾਣੀ, ਸਾਮਵੇਦ ਤੋਂ ਗੀਤ, ਯਜੁਰਵੇਦ ਤੋਂ ਅਭਿਨੈ ਅਤੇ ਅਥਰਵ-ਵੇਦ ਤੋਂ ਰਸ ਲੈ ਕੇ ਪੰਜਵੇਂ ਵੇਦ ਦੀ ਸਿਰਜਣਾ ਕੀਤੀ ਜਿਸਦਾ ਨਾਮ ਨਾਟਯ ਵੇਦ ਰੱਖਿਆ ਗਿਆ। ਭਰਤਮੁਨੀ ਨੇ ਨਾਟਯ ਸ਼ਾਸ਼ਤਰ ਵਿੱਚ ਰੂਪਕ ਦੀਆਂ ਕੁੱਲ ਦਸ ਕਿਸਮਾਂ ਮੰਨੀਆਂ ਹਨ। ਇਹਨਾਂ ਨਾਟ-ਭੇਦਾਂ ਦੀ ਵੰਡ ਦਾ ਆਧਾਰ ਰੂਪਕਾਂ ਵਿੱਚ ਵਰਤੇ ਜਾਣ ਵਾਲੇ ਤੱਤ ਹਨ। ਇਹਨਾਂ ਵਿੱਚੋਂ ਵਿਆਯੋਗ, ਅੰਕ, ਪ੍ਰਹਸਨ, ਭਾਣ ਅਤੇ ਵੀਥੀ ਇੱਕ-ਇੱਕ ਅੰਕ ਵਾਲੀਆਂ ਕਿਸਮਾਂ ਹਨ ਅਤੇ ਬਾਕੀ ਪੂਰੇ ਨਾਟਕ ਹਨ।