ਬੁਲ੍ਹੇ ਸ਼ਾਹ ਦੀਆਂ ਰਚਨਾਵਾਂ ਵਿੱਚ ਇਸ਼ਕ ਦਾ ਸੰਕਲਪ

Author Name : ਰਵੀ ਨਾਗਪਾਲ
Volume : II, Issue :III,November - 2016
Published on : 2016-11-29 , By : IRJI Publication

Abstract :

“ਇਸ਼ਕ” ਅਰਬੀ ਭਾਸ਼ਾ ਦਾ ਸ਼ਬਦ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸ ਦਾ ਸਮਾਨਾਂਤਰ ਸ਼ਬਦ (:ਰਡਕ) ਹੈ। ਪੰਜਾਬ ਵਿੱਚ ਇਸਲਾਮੀ ਸਾਹਿਤ ਅਤੇ ਸੱਭਿਆਚਾਰ ਦੇ ਪ੍ਰਵੇਸ਼ ਨਾਲ ਇਸ਼ਕ ਸ਼ਬਦ ਦਾ ਪ੍ਰਚੱਲਣ ਆਰੰਭ ਹੋਇਆ। ਇਸ ਸ਼ਬਦ ਦੀ ਥਾਂ ਤੇ ਪੰਜਾਬੀ ਅਤੇ ਕੁੱਝ ਹੋਰ ਆਧੁਨਿਕ ਭਾਰਤੀ ਭਾਸ਼ਾਵਾਂ ਵਿੱਚ ‘ਪ੍ਰੇਮ’ ਜਾਂ ‘ਪਿਆਰ’ ਸ਼ਬਦਾਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ। ‘ਇਸ਼ਕ’ ਰੂਹਾਨੀਅਤ ਦੀ ਰੂਹ ਹੈ। ਸੂਫ਼ੀ^ਸਾਧਨਾ ਦਾ ਆਧਾਰ ਹੀ ਇਸ਼ਕ^ਏ^ਇਲਾਹੀ ਤਥਾ ਇਸ਼ਕ^ਏ^ਰੱਬੀ ਹੈ। ਦੂਜੇ ਸ਼ਬਦਾਂ ਵਿੱਚ ਰੱਬ ਦੇ ਆਸ਼ਕ ਨੂੰ ਸੂਫ਼ੀ ਸਾਧਕ ਕਿਹਾ ਜਾਂਦਾ ਹੈ।